ਪਿ੍ਥੀ ਚੰਦ ਦੀ ਵਿਰੋਧਤਾ


ਸ਼ੀ੍ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਆਪਣੇ ਆਪ ਨੂੰ ਗੁਰ-ਗੱਦੀ ਦਾ ਹੱਕਦਾਰ ਸਮਝਦਾ ਸੀ। ਜਦੋਂ ਗੁਰ-ਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਤਾਂ ਉਹ ਬਹੁਤ ਗੁੱਸੇ ਵਿੱਚ ਆ ਗਿਆ। ਗੁਰੂ ਅਰਜਨ ਦੇਵ ਜੀ ਨੇ ਜਿਹੜੀ ਜਮੀਨ ਤੇ ਮਕਾਨ ਤੋਂ ਆਮਦਨੀ ਆਉਂਦੀ ਸੀ ਸਾਰੀ ਆਪਣੇ ਭਰਾਵਾਂ ਦੇ ਨਾਮ ਲਗਾ ਦਿੱਤੀ। ਲੰਗਰ ਤੇ ਹੋਰ ਕੰਮਾ ਲਈ ਉਨ੍ਹਾਂ ਨੇ ਸੰਗਤ ਵੱਲੋਂ ਆਉਣ ਵਾਲੀ ਭੇਟਾ ਹੀ ਆਪਣੇ ਵਾਸਤੇ ਰੱਖੀ ਪਰ ਪਿ੍ਥੀ ਚੰਦ ਨੂੰ ਤਾਂ ਵੀ ਸੰਤੁਸ਼ਟੀ ਨਹੀਂ ਹੋਈ, ਉਸਨੇ ਰਾਮਦਾਸ ਪੁਰ ਆਉਣ ਵਾਲੇ ਸਾਰੇ ਰਸਤਿਆਂ ਵਿੱਚ ਆਪਣੇ ਬੰਦੇ ਖੜੇ ਕਰ ਦਿੱਤੇ। ਉਹ ਸਾਰੀਆਂ ਸੰਗਤਾਂ ਕੋਲੋਂ ਭੇਟਾ ਲੈ ਲਿਆ ਕਰਦੇ ਤੇ ਬਾਦ ਵਿੱਚ ਪ੍ਸ਼ਾਦ ਛਕਣ ਲਈ ਗੁਰੂ ਕੇ ਲੰਗਰ ਭੇਜ ਦਿੰਦੇ। ਗੁਰੂ ਜੀ ਆਪਣੇ ਭਰਾ ਦੀਆਂ ਸਾਰੀਆਂ ਗੱਲਾਂ ਸਾਂਤ ਰਹਿ ਕੇ ਸਹਾਰਦੇ ਰਹੇ। ਕੁਝ ਸਮੇਂ ਬਾਅਦ ਗੁਰੂ ਜੀ ਅੰਮਿ੍ਤਸਰ ਤੋਂ ਥੋੜੀ ਦੂਰੀ ਤੇ ਪਿੰਡ ਵਡਾਲੀ ਆਪਣੇ ਪਰਿਵਾਰ ਸਹਿਤ ਆ ਗਏ। ਇਸ ਦ ਨਾਂ ਅੱਜਕੱਲ ਗੁਰੂ ਕੀ ਵਡਾਲੀ ਹੈ। ਇੱਥੇ ਹੀ ਗੁਰੂ ਜੀ ਦੇ ਸਪੁੱਤਰ ਹਰਗੋਬਿੰਦ ਜੀ ਦਾ ਜਨਮ ਹੋਇਆ। ਪਿ੍ਥੀ ਚੰਦ ਨੂੰ ਸਾਹਿਬਜਾਦੇ ਦੇ ਜਨਮ ਦਾ ਬਹੁਤ ਦੁੱਖ ਹੋਇਆ। ਉਸਨੇ ਹਰਗੋਬਿੰਦ ਜੀ ਨੂੰ ਨੋਕਰਾਣੀ ਕੋਲੋਂ ਜਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਇਕ ਸਪੇਰੇ ਕੋਲੋਂ ਹਰਗੋਬਿੰਦ ਜੀ ਨੂੰ ਸਪ ਲੜਾਉਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਨੇ ਉਨ੍ਹਾਂ ਨੂੰ ਆਪਣਾ ਹੱਥ ਦੇ ਕੇ ਬਚਾ ਲਿਆ। ਗੁਰੂ ਜੀ ਸੱਭ ਕੁਝ ਜਾਣਦੇ ਸਨ। ਪਰ ਉਹ ਸਭ ਕੁਝ ਸ਼ਾਂਤੀ ਨਾਲ ਸਹਾਰਦੇ ਰਹੇ। ਅੰਤ ਵਿੱਚ ਪਿ੍ਥੀ ਚੰਦ ਅਕਬਰ ਬਾਦਸ਼ਾਹ ਕੋਲ ਦਿੱਲੀ ਪਹੁੰਚ ਗਿਆ ਤੇ ਕਹਿਣ ਲਗਾ ਕਿ ਮੇਰੇ ਨਾਲ ਧੱਕਾ ਹੋਇਆ ਹੈ। ਗੁਰ-ਗੱਦੀ ਤੇ ਮੇਰਾ ਹੱਕ ਸੀ। ਪਰ ਮੇਰੇ ਪਿਤਾ ਜੀ ਨੇ ਗੁਰ-ਗੱਦੀ ਛੋਟੇ ਭਰਾ ਨੂੰ ਦੇ ਦਿੱਤੀ। ਅਕਬਰ ਬਾਦਸ਼ਾਹ ਨੇ ਆਪਣੇ ਵਜ਼ੀਰਾਂ ਨਾਲ ਸਲਾਹ ਕੀਤੀ। ਜਿਹੜੇ ਨੇਕ ਤੇ ਸਿਆਣੇ ਵਜੀਰ ਸਨ। ਉਨ੍ਹਾਂ ਨੇ ਬਾਦਸ਼ਾਹ ਨੂੰ ਦਸਿਆ ਕਿ ਗੁਰ-ਗੱਦੀ ਤਾਂ ਉਸਨੂੰ ਹੀ ਮਿਲਦੀ ਹੈ ਜਿਹੜਾ ਇਸ ਦੇ ਯੋਗ ਹੋਵੇ। ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਇਸ ਦੇ ਯੋਗ ਨਹੀਂ ਸਮਝਿਆ ਹੋਣਾ ਤਾਂ ਹੀ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਹੈ। ਇਸ ਕਰਕੇ ਪਿ੍ਥੀ ਚੰਦ ਨੂੰ ਵਾਪਸ ਆਉਣਾ ਪਿਆ।