ਗੁਰੂਦੁਆਰਾ ਬੇਰ ਸਾਹਿਬ


ਇਹ ਗੁਰੂਦੁਆਰਾ ਸੁਲਤਾਨਪੁਰ ਲੋਧੀ, ਪੰਜਾਬ ਵਿਚ ਹੈ। ਇਥੇ ਗੁਰ ਨਾਨਕ ਦੇਵ ਜੀ ਨੇ ਲਗਭਗ ੧੪ ਸਾਲ ਤਪਸਿਆ ਕੀਤੀ, ਇਥੇ ਗੁਰੂਦੁਆਰਾ ਸਾਹਿਬ ਦੇ ਨਾਲ ਨਾਲ ਵੇਈ ਨਦੀ ਵੀ ਚਲਦੀ ਹੈ, ਗੁਰੂ ਜੀ ਹਰ ਰੋਜ ਵੇਈ ਨਦੀ ਤੇ ਹੀ ਇਸ਼ਨਾਨ ਕਰਿਆ ਕਰਦੇ ਸਨ, ਉਥੋਂ ਦੇ ਸਿਖ ਭਾਈ ਭਗੀਰਥ ਜੀ ਗੁਰੂ ਜੀ ਨੂੰ ਹਰ ਰੋਜ਼ ਦਾਤੁਣ ਲਿਆ ਕੇ ਦੇਦੇਂ ਸਨ, ਇਕ ਦਿਨ ਭਾਈ ਭਗੀਰਥ ਜੀ ਨੇ ਬੇਨਤੀ ਕੀਤੀ ਕਿ ਗੁਰੂ ਜੀ ਇਸ ਥਾਂ ਤੇ ਆਪਣੀ ਕੋਈ ਨਿਸ਼ਾਣੀ ਦਿਉ ਤਾਂ ਕੀ ਲੋਕ ਇਸ ਥਾਂ ਨੂੰ ਹਮੇਸ਼ਾ ਯਾਦ ਰੱਖਣ ਤਾਂ ਗੁਰੂ ਜੀ ਨੇ ਉਹ ਦਾਤੁਣ ਉਥੇ ਹੀ ਗਡ ਦਿੱਤੀ ਤੇ ਕਿਹਾ ਕਿ ਇਸ ਜਗਾ ਤੇ ਬਹੁਤ ਵੱਡੀ ਬੇਰ ਹੋਵੇਗੀ, ਗੁਰੂਦੁਆਰਾ ਬੇਰ ਸਾਹਿਬ ਅਜ ਉਹੀ ਜਗ੍ਹਾ ਤੇ ਸਥਿਤ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਜਗਾ ਤੇ ਮੂਲ ਮੰਤਰ ਦਾ ਉਚਾਰਨ ਵੀ ਕੀਤਾ।