ਸ਼ੀ੍ ਅਰਜਨ ਦੇਵ ਜੀ ਨੂੰ ਗੁਰਆਈ


ਬਾਬਾ ਬੁੱਢਾ ਜੀ ਗੁਰੂ ਰਾਮਦਾਸ ਜੀ ਦੀ ਆਗਿਆ ਮੰਨ ਕੇ ਲਾਹੋਰ ਚਲੇ ਗਏ ਤੇ ਸ਼ੀ੍ ਅਰਜਨ ਦੇਵ ਜੀ ਨੂੰ ਆਪਣੇ ਨਾਲ ਲੈ ਕੇ ਆਏ। ਆਪਣੀ ਸੱਚ ਖੰਡ ਵਾਪਸੀ ਦਾ ਸਮਾਂ ਦੇਖ ਕੇ ਸੰਗਤਾਂ ਦੀ ਇੱਕਠ ਕੀਤਾ ਤੇ ਸਾਰੀਆਂ ਸੰਗਤਾਂ ਦੀ ਸੰਮਤੀ ਨਾਲ ਫੈਸਲਾ ਕੀਤਾ ਕਿ ਗੁਰਤਾ ਦੀ ਜੁਂਮੇਵਾਰੀ ਸ਼ੀ੍ ਅਰਜਨ ਦੇਵ ਜੀ ਨੂੰ ਸੌਂਪੀ ਜਾਵੇ। ਇਸ ਫੈਸਲੇ ਦੇ ਅਨੁਸਾਰ ਗੁਰੂ ਰਾਮਦਾਸ ਜੀ ਨੇ ੨ ਅੱਸੂ ਸੰਮਤ ੧੬੩੮ ਨੂੰ ਸ਼ੀ੍ ਅਰਜਨ ਦੇਵ ਜੀ ਨੂੰ ਗੁਰ-ਗੱਦੀ ਉਪਰ ਬਿਠਾ ਕੇ ਪੰਜ ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਕੋਲੋਂ ਗੁਰਆਈ ਦਾ ਤਿਲਕ ਲਵਾਇਆ।