ਅੰਮਿ੍ਤ ਸਰੋਵਰ ਦੀ ਸਿਰਜਣਾ


ਸਿੱਖ ਸੰਗਤਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਸੀ। ਗੁਰੂ ਅਮਰਦਾਸ ਜੀ ਨੇ ਆਪਣੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਰਾਮਦਾਸ ਜੀ ਨੂੰ ਤੇ ਬਾਬਾ ਬੁੱਢਾ ਜੀ ਨੂੰ ਜਗ੍ਹਾ (ਜਿਸ ਥਾਂ ਹੁਣ ਅੰਮਿ੍ਤਸਰ ਹੈ) ਦਾ ਪੂਰਾ ਪਤਾ ਦੱਸ ਕੇ ਆਗਿਆ ਕੀਤੀ ਕਿ ਉਥੇ ਸਰੋਵਰ ਬਨਾਉ ਤੇ ਨਗਰ ਵਸਾੇ।ਇਸ ਆਗਿਆ ਅਨੁਸਾਰ ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ, ਜਿਸਨੂੰ ਸੰਤੋਖਸਰ ਕਹਿੰਦੇ ਹਨ। ਸੇਵਾ ਸਮੇਂ ਜਿਸ ਟਾਹਲੀ ਹੇਠਾਂ ਆਪ ਬੈਠਿਆ ਕਰਦੇ ਸਨ ਉਥੇ ਗੁਰਦੁਆਰਾ ਟਾਹਲੀ ਸਾਹਿਬ ਬਣਿਆ। ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਸਮਾਉਣ ਮਗਰੋਂ ਗੁਰੂ ਰਾਮਦਾਸ ਜੀ ਨੇ ਸੰਤੋਖਸਰ ਤੋਂ ਦੂਰ ਇਕ ਪਿੰਡ ਦੀ ਨੀਂਹ ਰੱਖੀ। ਇਸ ਦ ਨਾਂ ਆਪ ਨੇ ‘ਗੁਰੂ ਕਾ ਚੱਕ’ ਰੱਖਿਆ । ਗੁਰ-ਗੱਦੀ ਤੇ ਬਿਰਾਜਨ ਮਗਰੋਂ ਆਪ ਪਰਿਵਾਰ ਸਮੇਤ ਗੁਰੂ ਕੇ ਚੱਕ ਆ ਗਏ। ਆਪ ਇਸ ਨਗਰੀ ਨੂੰ ਹਰ ਪਹਿਲੂ ਤੋਂ ਖੁਸ਼ਹਾਲ ਬਨਾਉਣਾ ਚਾਹੁੰਦੇ ਸਨ। ਉਸੇ ਸਾਲ ਸੰਮਤ ੧੬੩੪ ਵਿੱਚ ਗੁਰੂ ਰਾਮਦਾਸ ਜੀ ਨੇ ਦੁਖ ਭੋਜਨ ਬੇਰੀ ਦੇ ਕੋਲ ਇਕ ਸਰੋਵਰ ਦੀ ਖੁਦਵਾਈ ਆਰੰਭੀ। ਇਸ ਸਰੋਵਰ ਨੂੰ ਮਗਰੋਂ ਪੰਚਮ ਪਾਤਸ਼ਾਹ ਸ਼ੀ੍ ਗੁਰੂ ਅਰਜਨ ਦੇਵ ਜੀ ਨੇ ਸੰਪੂਰਣ ਕੀਤਾ। ਇਸ ਸਰੋਵਰ ਦਾ ਨਾਂ ਅੰਮਿ੍ਤਸਰ ਰਖਿਆ ਗਿਆ। ਇਸ ਤੋਂ ਹੀ ਇਸ ਨਗਰੀ ਦਾ ਨਾਂ ਅੰਮਿ੍ਤਸਰ ਪੈ ਗਿਆ ਤੇ ਪ੍ਸਿੱਧ ਹੋ ਗਿਆ।