ਜਨਮ-ਸਾਖੀ ਧੰਨ ਧੰਨ ਸ਼ੀ੍ ਗੁਰੂ ਰਾਮਦਾਸ ਜੀ


ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ੨੪ ਸੰਤਬਰ ੧੫੩੪ ਨੂੰ ਪਿਤਾ ਸ਼ੀ੍ ਹਰਿਦਾਸ ਜੀ ਤ੍ ਮਾਤਾ ਦਇਆ ਕੋਰ ਜੀ ਘਰ ਹੋਇਆ। ਮਾਂ ਬਾਪ ਨੇ ਆਪ ਦਾ ਨਾਮ ਜੇਠਾ ਰੱਖਿਆ। ਸ਼ੀ੍ ਜੇਠਾ ਜੀ ਅਜੇ ਛੋਟੀ ਉਮਰ ਦੇ ਸਨ ਮਾਤਾ ਪਿਤਾ ਜੀ ਚਲਾਣਾ ਕਰ ਗਏ। ਉਨ੍ਹਾਂ ਦੀ ਨਾਨੀ ਉਨ੍ਹਾਂ ਨੂੰ ਆਪਣੇ ਪਿੰਡ ਬਾਸਰਕੇ ਲੈ ਆਈ। ਨਾਨੀ ਗਰੀਬ ਹੋਣ ਕਰਕੇ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਮਿਹਨਤ ਕਰਨੀ ਪਈ। ਆਪ ਜੀ ਦੀ ਨਾਨੀ ਆਪ ਨੂੰ ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਦਿੰਦੀ ਸੀ ਤੇ ਆਪ ਘੁੰਗਣੀਆਂ ਬਜਾਰ ਵੇਚਣ ਜਾਂਦੇ ਸਨ। ਕੀ ਵਾਰ ਗਰੀਬ ਬਚਿਆਂ ਨੂੰ ਤੇ ਫਕੀਰਾਂ ਨੂੰ ਮੁਫਤ ਹੀ ਘੁੰਗਣੀਆਂ ਦੇ ਦਿੰਦੇ ਸਨ।