ਜਾਤ ਪਾਤ ਤੋੜ ਕੇ ਵਿਆਹ


ਉਹਨੀਂ ਦਿੱਨੀ ਖਾਸ ਖਾਸ ਜਾਤੀਆਂ ਦੇ ਲੋਕ ਆਪਸ ਵਿੱਚ ਹੀ ਵਿਆਹ ਨਾਤੇ ਕਰਦੀਆਂ ਸਨ। ਵਿਆਹ ਤੋਂ ਪਹਿਲਾਂ ਨਾਨਕਿਆਂ ਤੇ ਦਾਦਕਿਆਂ ਦੀ ਜਾਤ ਬਾਰੇ ਪੂਰੀ ਪੜਤਾਲ ਕੀਤੀ ਜਾਂਦੀ ਸੀ। ਗੁਰੂ ਅਮਰਦਾਸ ਜੀ ਨੇ ਇਨ੍ਹਾਂ ਸਮਾਜਕ ਬੰਧਨਾਂ ਨੂੰ ਤੋੜਨ ਲਈ ਬਹੁਤ ਜਤਨ ਕੀਤੇ। ਆਪ ਜੀ ਨੇ ਆਪਣੇ ਕਈ ਸਿੱਖਾਂ ਦੇ ਵਿਆਹ ਜਾਤ ਬਰਾਦਰੀ ਤੋਂ ਬਾਹਰ ਕਰਵਾਏ। ਇੱਥੋ ਤੱਕ ਕਿ ਗੁਰੂ ਜੀ ਨੇ ਆਪਣੀ ਵੱਡੀ ਸਪੁੱਤਰੀ ਬੀਬੀ ਦਾਨੀ ਦਾ ਵਿਆਹ ਸ਼ੀ੍ ਰਾਮਾ ਜੀ ਨਾਮੇ ਸਧਾਰਨ ਸਿੱਖ ਨਾਲ ਕੀਤਾ ਅਤੇ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਸ਼ੀ੍ ਜੇਠਾ ਜੀ ਨਾਲ ਕੀਤਾ। ਇਸ ਤਰ੍ਹਾਂ ਆਪ ਜੀ ਨੇ ਸਾਰੀ ਸੰਗਤ ਨੂੰ ਜਾਤ ਪਾਤ ਤੋਂ ਉੱਪਰ ਉੱਠਣ ਦਾ ਉਪਦੇਸ਼ ਦਿੱਤਾ।