ਛੂਤ - ਛਾਤ ਦਾ ਖਾਤਮਾ


ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਹੀ ਇਹ ਨੇਮ ਬਣਾਇਆ ਸੀ ਕਿ ਲੰਗਰ ਵਿੱਚ ਸਭ ਜਾਤਾਂ, ਧਰਮਾਂ ਦੇ ਲੋਕ ਇਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ ਪਰ ਕੀ ਵਹਿਮੀ ਬੰਦੇ ਗੁਰੂ ਜੀ ਦੇ ਦਰਸ਼ਨ ਤਾਂ ਕਰਦੇ ਪਰ ਲੰਗਰ ਨਹੀਂ ਸਨ ਛਕਦੇ। ਗੁਰੂ ਅਮਰਦਾਸ ਜੀ ਨੇ ਹੁਕਮ ਕਰ ਦਿੱਤਾ ਕਿ ਜਿਹੜਾ ਵੀ ਸਾਡੇ ਦਰਸ਼ਨ ਲਈ ਆਵੇ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ। ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਤਾਂ ਉਸਨੂੰ ਵੀ ਇਹੀ ਕਿਹਾ ਗਿਆ ਕਿ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਫ਼ੇਰ ਦਰਸ਼ਨ ਹੋਣਗੇ। ਉਸਨੇ ਇਸ ਤਰ੍ਹਾਂ ਹੀ ਕੀਤਾ ਤਾਂ ਹੀ ਉਹ ਦਰਸ਼ਨ ਕਰ ਸਕਿਆ।