ਸ਼ੀ੍ ਅਮਰਦਾਸ ਜੀ ਦਾ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ


ਖਡੂਰ ਸਾਹਿਬ ਪੰਹੁਚ ਕੇ ਸ਼ੀ੍ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਤਾਂ ਉਨ੍ਹਾਂ ਦੇ ਮੰਨ ਨੂੰ ਬਹੁਤ ਸ਼ਾਂਤੀ ਮਿਲੀ, ਗੁਰੂ ਜੀ ਨੇ ਸ਼ੀ੍ ਅਮਰਦਾਸ ਜੀ ਨੂੰ ਆਪਣੇ ਪਾਸ ਬੈਠਣ ਲਈ ਆਗਿਆ ਕੀਤੀ ਪਰ ਉਹ ਹੇਠਾਂ ਬੈਠ ਗਏ ਤੇ ਕਹਿਣ ਲਗੇ ਕਿ ਮੈਂ ਕੁੜਮ ਬਣ ਕੇ ਨਹੀਂ ਆਇਆ ਮੈਂ ਤਾਂ ਭਿਖਾਰੀ ਬਣ ਕੇ ਤੁਹਾਡੇ ਚਰਨਾਂ ਦਾ ਆਸਰਾ ਲੈਣ ਆਇਆ ਹਾਂ। ਉਸ ਤੋਂ ਬਾਦ ਸ਼ੀ੍ ਅਮਰਦਾਸ ਜੀ ਘਰ ਵਾਪਸ ਨਹੀਂ ਆਏ, ਖਡੂਰ ਸਾਹਿਬ ਟਿਕ ਕੇ ਗੁਰੂ ਜੀ ਦੀ ਤੇ ਸੰਗਤ ਦੀ ਤਨ ਮਨ ਦੁਆਰਾ ਸੇਵਾ ਕਰਨ ਲਗੇ, ਉਹ ਹਰ ਰੋਜ਼ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਤੇ ਗੁਰੂ ਜੀ ਨੂੰ ਇਸਨਾਨ ਕਰਾਉਂਦੇ ਤੇ ਫੇਰ ਲੰਗਰ ਵਿੱਚ ਪਾਣੀ ਪੁਚਾਉਂਦੇ, ਮੂੰਹ ਤੋਂ ਹਰ ਵੇਲੇ ਬਾਣੀ ਜਾਂ ਸਤਿਨਾਮ ਦਾ ਜਾਪ ਕਰਦੇ ਰਹਿੰਦੇ।