ਗੁਰੂਦੁਆਰਾ ਸਚਾ ਸੌਦਾ


ਇਕ ਵਾਰ ਪਿਤਾ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਤੁਸੀ ਕੋਈ ਵਾਪਾਰ ਸੁਰੂ ਕਰੋ ਜਿਸ ਵਿਚ ਲਾਭ ਵੀ ਹੋਵੇ, ਉਨ੍ਹਾ ਨੇ ੨੦ ਰੁਪਏ ਦਿਤੇ, ਨਾਨਕ ਜੀ ਰੁਪਏ ਲੈ ਕੇ ਬਾਜਾਰ ਚਲ ਪਏ ਰਸਤੇ ਵਿਚ ਉਹਨਾ ਨੂੰ ਕੁਝ ਭੁਖੇ ਸਾਧੂ ਮਿਲ ਗਏ, ਨਾਨਕ ਜੀ ਨੇ ੨੦ ਰੁਪਏ ਨਾਲ ਸਾਧੂਆ ਨੂੰ ਭੋਜਨ ਖਵਾ ਦਿਤਾ ਘਰ ਆ ਕੇ ਪਿਤਾ ਜੀ ਨੂੰ ਦੱਸਿਆ ਕਿ ਉਹਨਾ ਨੇ ਭੁਖੇ ਸਾਧੂਆਂ ਨੂੰ ਭੋਜਨ ਖਵਾ ਕੇ ਸਚਾ ਸੌਦਾ ਕੀਤਾ ਹੈ, ਜਿਥੇ ਨਾਨਕ ਜੀ ਨੇ ਸਾਧੂਆਂ ਨੂੰ ਭੋਜਨ ਛਕਾਇਆ ਅਜ ਉਥੇ ਗੁਰਦੁਆਰਾ ਸਚਾ ਸੌਦਾ ਹੈ ਤੇ ਉਥੇ ਹਰ ਵਕਤ ਲੰਗਰ ਚੱਲਦਾ ਹੈ।