ਸੰਗਤ ਨੂੰ ਦਰਸ਼ਨ ਤੇ ਗੁਰਬਾਣੀ ਦਾ ਇੱਕਠ


ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਾਪਸ ਪਰਤੇ ਤਾਂ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦੀ ਖਬਰ ਮਿਲੀ, ਆਪ ਜੀ ਦੇ ਹਿਰਦੇ ਨੂੰ ਬੜੀ ਡੂੰਘੀ ਸੱਟ ਵਜੀ, ਆਪ ਜੀ ਇਕਾਂਤ ਵਿੱਚ ਬੈਠ ਕੇ ਪਰਮੇਸ਼ੁਰ ਨੂੰ ਯਾਦ ਕਰਦੇ ਰਹਿੰਦੇ। ਇਸ ਤਰ੍ਹਾਂ ਪੰਜ ਕੁ ਮਹੀਨੇ ਬੀਤ ਗਏ ਸੰਗਤਾਂ ਨੂੰ ਗੁਰੂ ਜੀ ਦੇ ਦਰਸ਼ਨ ਨਹੀਂ ਹੋਏ ਤਾਂ ਸਾਰੀ ਸੰਗਤ ਬਾਬਾ ਬੁੱਢਾ ਜੀ ਕੋਲ ਪਹੁੰਚੀ। ਬਾਬਾ ਬੁੱਢਾ ਜੀ ਨੇ ਗੁਰੂ ਜੀ ਦੇ ਸਾਮ੍ਹਣੇ ਹਾਜ਼ਰ ਹੋ ਕੇ ਸੰਗਤ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ। ਬਾਬਾ ਬੁੱਢਾ ਜੀ ਦਾ ਕਹਿਣਾ ਮੰਨ ਕੇ ਆਪ ਇਕਾਂਤ ਤੋਂ ਬਾਹਰ ਆਏ ਤੇ ਸੰਗਤ ਨੂੰ ਦਰਸ਼ਨ ਦਿੱਤੇ। ਸਾਰੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ। ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਲਈ ਆਉਣ ਲੱਗੀਆਂ। ਆਪ ਜੀ ਨੇ ਗੁਰੂ ਨਾਨਕ ਜੀ ਦੀ ਬਾਣੀ ਇੱਕਠੀ ਕੀਤੀ ਤੇ ਉਸਨੂੰ ਗੁਰਮੁਖੀ ਅੱਖਰਾਂ ਵਿੱਚ ਲਿਖਵਾ ਕੇ ਜਨਮ ਸਾਖੀ ਤਿਆਰ ਕਰਵਾਈ।