ਭਾਈ ਲਹਿਣਾ ਜੀ ਨੂੰ ਗੁਰਿਆਈ


ਭਾਈ ਲਹਿਣਾ ਜੀ ਜਦੋਂ ਗੁਰੂ ਜੀ ਦੀਆਂ ਸਾਰੀਆਂ ਪੀ੍ਖਿਆਵਾਂ ਵਿੱਚ ਪਾਸ ਹੋ ਗਏ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਗੁਰ ਗੱਦੀ ਦੀ ਜਿਂਮੇਵਾਰੀ ਦੇਣ ਦਾ ਫ਼ੈਸਲਾ ਕੀਤਾ। ਗੁਰੂ ਜੀ ਨੇ ੧੫੩੯ ਵਿੱਚ ਲਹਿਣਾ ਜੀ ਨੂੰ ਗੁਰ ਗੱਦੀ ਤੇ ਬਿਠਾਇਆ ਤੇ ਉਨ੍ਹਾਂ ਦੇ ਅੱਗੇ ਪੰਜ ਪੈਸਾ ਤੇ ਨਰੇਲ ਰੱਖ ਕੇ ਮੱਥਾ ਟੇਕਿਆ, ਬਾਬਾ ਬੁੱਢਾ ਜੀ ਪਾਸੋਂ ਉਨ੍ਹਾਂ ਨੂੰ ਗੁਰਿਆਈ ਦਾ ਤਿਲਕ ਲਵਾਇਆ। ਉਨ੍ਹਾਂ ਨੂੰ ਸੀ੍ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਗੁਰਿਆਈ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਹੁਣ ਖਡੂਰ ਸਾਹਿਬ ਜਾ ਕੇ ਰਹੋ। ਗੁਰੂ ਜੀ ਦਾ ਹੁਕਮ ਮੰਨ ਕੇ ਆਪ ਖਡੂਰ ਸਾਹਿਬ ਆ ਗਏ।