ਲਹਿਣਾ ਜੀ ਦੀ ਪੰਜਵੀ ਪੀ੍ਖਿਆ


ਇਕ ਵਾਰ ਗੁਰੂ ਜੀ ਸਿੱਖਾਂ ਨੂੰ ਤੇ ਭਾਈ ਲਹਿਣਾ ਜੀ ਨੂੰ ਨਾਲ ਲੈ ਕੇ ਜੰਗਲ ਵੱਲ ਚੱਲ ਪਏ। ਥੋੜੀ ਦੂਰ ਗਏ ਤਾਂ ਰਸਤੇ ਵਿੱਚ ਪੈਸੇ ਖਿਲਰੇ ਪਏ ਸਨ, ਕਈ ਸਿੱਖਾਂ ਨੇ ਪੈਸੇ ਚੁੱਕੇ ਤੇ ਉੱਥੋ ਹੀ ਵਾਪਸ ਚਲੇ ਗਏ। ਹੋਰ ਅੱਗੇ ਗਏ ਤਾਂ ਰੁਪਏ ਖਿਲਰੇ ਪਏ ਸਨ, ਸਿੱਖਾਂ ਨੇ ਆਪਣੀਆਂ ਝੋਲੀਆਂ ਭਰੀਆਂ ਤੇ ਵਾਪਸ ਆ ਗਏ ਹੁਣ ਗੁਰੂ ਜੀ ਨਾਲ ਭਾਈ ਲਹਿਣਾ ਜੀ ਤੇ ਦੋ ਸਿੱਖ ਹੀ ਰਹਿ ਗਏ। ਅੱਗੇ ਗਏ ਤਾਂ ਕੋਈ ਮੁਰਦਾ ਚਿੱਟੀ ਚਾਦਰ ਨਾਲ ਢਕਿਆ ਪਿਆ ਸੀ। ਗੁਰੂ ਜੀ ਮੁਰਦੇ ਕੋਲ ਜਾ ਕੇ ਖੱਬੇ ਹੋ ਗਏ ਤੇ ਕਹਿਣ ਲੱਗੇ ਮੁਰਦਾ ਖਾਉ, ਇਹ ਸੁਣ ਕੇ ਦੋਵੇਂ ਸਿੱਖ ਪਿਛੇ ਹਟ ਗਏ ਤਾਂ ਭਾਈ ਲਹਿਣਾ ਜੀ ਨੇ ਕਿਹਾ, ਸੱਚੇ ਪਾਤਸ਼ਾਹ ਕਿਹੜੇ ਪਾਸਿਓ ਕਾਵਾਂ, ਪੈਰਾਂ ਵੱਲੋਂ ਕਿ ਸਿਰ ਵੱਲੋਂ। ਗੁਰੂ ਜੀ ਨੇ ਕਿਹਾ ਕਿ ਵਿੱਚਕਾਰੋ, ਇਹ ਸੁਣਕੇ ਭਾਈ ਲਹਿਣਾ ਜੀ ਨੇ ਮੁਰਦੇ ਉਪਰੋ ਚਦਰ ਹਟਾਈ ਤਾਂ ਦੇਖਿਆ ਕਿ ਚਾਦਰ ਹੇਠਾਂ ਮੁਰਦਾ ਹੈ ਹੀ ਨਹੀਂ ਲਹਿਣਾ ਜੀ ਦੇ ਹੁਕਮ ਮੰਨਣ ਦੇ ਗੁਣ ਨੇ ਸਭ ਨੂੰ ਇਹ ਯਕੀਨ ਦਵਾਇਆ ਕਿ ਲਹਿਣਾ ਜੀ ਵਿੱਚ ਹੀ ਗੁਰਗੱਦੀ ਸੰਭਾਲਣ ਦੀ ਯੋਗਤਾ ਹੈ।