ਲਹਿਣਾ ਜੀ ਦੀ ਤੀਜੀ ਪੀ੍ਖਿਆ


ਇਕ ਵਾਰ ਰਾਤ ਨੂੰ ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਸਾਡੇ ਬਸਤਰ ਬਹੁਤ ਮੈਲੇ ਹੋ ਗਏ ਹਨ,ਇਹਨਾਂ ਨੂੰ ਹੁਣੇ ਧੋ ਲਿਆਉ, ਅੱਗੋਂ ਉਹਨਾਂ ਨੇ ਕਿਹਾ ਅੱਧੀ ਰਾਤ ਹੋ ਗਈ ਹੈ, ਬਾਹਰ ਹਨੇਰਾ ਵੀ ਬਹੁਤ ਹੈ, ਬਸਤਰ ਸਵੇਰੇ ਧੋਤੇ ਜਾਣਗੇ, ਗੁਰੂ ਜੀ ਨੇ ਸਿੱਖਾਂ ਵੱਲ ਦੇਖਿਆ ਪਰ ਉਹ ਸਾਰੇ ਸੁਤੇ ਪਏ ਸਨ ਕਿਸੇ ਨੇ ਵੀ ਉਠਣ ਦੀ ਹਿੰਮਤ ਨਹੀਂ ਕੀਤੀ, ਅਜੇ ਉਹਨਾਂ ਦੀ ਨਜ਼ਰ ਲਹਿਣਾ ਜੀ ਵੱਲੇ ਗਈ ਹੀ ਸੀ ਕਿ ਲਹਿਣਾ ਜੀ ਉਠੇ, ਬਸਤਰ ਲੈ ਕੇ ਰਾਵੀ ਤੇ ਚਲੇ ਗਏ। ਇਸ ਤਰ੍ਹਾਂ ਲਹਿਣਾ ਜੀ ਨੇ ਆਪਣੀ ਤੀਜੀ ਪੀ੍ਖਿਆ ਵੀ ਪਾਸ ਕਰ ਲਈ। ਲਹਿਣਾ ਜੀ ਦੀ ਚੋਥੀ ਪੀ੍ਖਿਆ ਇਕ ਦਿਨ ਗੁਰੂ ਜੀ ਕੇਸੀਂ ਇਸਨਾਨ ਕਰ ਕੇ ਆ ਰਹੇ ਸਨ, ਉਨ੍ਹਾਂ ਦੇ ਹੱਥ ਵਿੱਚ ਛੰਨਾ ਸੀ, ਉਥੇ ਇੱਕ ਟੋਬਾ ਸੀ, ਗੁਰੂ ਜੀ ਨੇ ਹੱਥ ਵਾਲਾ ਛੰਨਾ ਟੋਬੇ ਵਿੱਚ ਸੁੱਟ ਦਿੱਤਾ ਤੇ ਆਪਣੇ ਪੁੱਤਰਾ ਨੂੰ ਕਿਹਾ ਕਿ ਛੰਨਾ ਕੱਢ ਲਿਆਉ, ਪਰ ਉਨ੍ਹਾਂ ਨੇ ਕਿਹਾ ਟੋਬੇ ਵਿੱਚ ਵੜਾਂਗੇ ਤਾਂ ਸਾਰੇ ਕਪੜੇ ਖਰਾਬ ਹੋ ਜਾਣਗੇ, ਘਰ ਵਿੱਚ ਇਨੇ ਛੰਨੇ ਪਏ ਹਨ ਇਸਨੂੰ ਰਹਿਣ ਦਿਉ, ਪਰ ਲਹਿਣਾ ਜੀ ਨੇ ਉਸੇ ਵੇਲੇ ਟੋਬੇ ਵਿੱਚ ਛਾਲ ਮਾਰ ਦਿੱਤੀ ਤੇ ਛੰਨਾ ਕਢ ਕੇ ਲੈ ਆਏ। ਇਸ ਤਰ੍ਹਾਂ ਲਹਿਣਾ ਜੀ ਨੇ ਆਪਣੀ ਚੋਥੀ ਪੀ੍ਖਿਆ ਪਾਸ ਕੀਤੀ।