ਭਾਈ ਲਹਿਣਾ ਜੀ ਦੀ ਪੀਖਿਆ


ਲਹਿਣਾ ਜੀ ਆਪਣੇ ਪਿੰਡ ਕਾਰ ਵਿਹਾਰ ਦਾ ਪ੍ਰਬੰਧ ਕਰਕੇ ਫ਼ਿਰ ਕਰਤਾਰਪੁਰ ਵਾਪਸ ਆ ਗਏ, ਕਰਤਾਰਪੁਰ ਵਾਪਸ ਆ ਕੇ ਉਹ ਗੁਰੂ ਜੀ ਨਾਲ ਖੇਤਾਂ ਵਿੱਚ ਕੰਮ ਕਰਦੇ ਰਹੇ। ਉਹ ਹਰ ਵੇਲੇ ਗੁਰੂ ਸੇਵਾ ਵਿੱਚ ਤਤਪਰ ਰਹਿੰਦੇ, ਉਹ ਹਰ ਵੇਲੇ ਨਾਮ ਜਪਦੇ ਤੇ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਸਨ। ਗੁਰੂ ਜੀ ਨੇ ਪਹਿਲੇ ਦਿਨ ਤੋਂ ਹੀ ਦੇਖ ਲਿਆ ਸੀ ਕਿ ਸਾਡੇ ਮਗਰੋਂ ਗੁਰਤਾ ਦੀ ਜੁੰਮੇਵਾਰੀ ਲਹਿਣਾ ਜੀ ਹੀ ਸੰਭਾਲਣਗੇ। ਗੁਰੂ ਜੀ ਨੇ ਕਈ ਵਾਰ ਆਪਣੇ ਪੁੱਤਰਾਂ ਤੇ ਹੋਰਨਾਂ ਸਿਖਾ ਨਾਲ ਪੀਖਿਆ ਲਈ ਪਰ ਹਮੇਸ਼ਾ ਆਪ ਹੀ ਗੁਰੂ ਜੀ ਦੀ ਪੀਖਿਆ ਵਿੱਚ ਪਾਸ ਹੋਏ। ਪਹਿਲੀ ਪੀ੍ਖਿਆ ਇਕ ਵਾਰ ਗੁਰੂ ਜੀ ਭਾਈ ਲਹਿਣਾ ਜੀ ਤੇ ਹੋਰ ਸਿੱਖਾ ਨਾਲ ਵੇਈ ਨਦੀ ਇਸਨਾਨ ਕਰਨ ਗਏ, ਠੰਡ ਦੇ ਦਿਨ ਸਨ, ਬਾਰਿਸ਼ ਹੋਣ ਲਗ ਗਈ, ਸਾਰੇ ਵਾਪਸ ਆ ਗਏ, ਗੁਰੂ ਜੀ ਜਦੋਂ ਨਦੀ ਵਿੱਚੋਂ ਬਾਹਰ ਆਏ, ਉਨ੍ਹਾਂ ਨੇ ਲਹਿਣਾ ਜੀ ਨੂੰ ਇਕੱਲੇ ਬੈਠੇ ਦੇਖ ਕੇ ਕਿਹਾ, ਤੁਸੀਂ ਨਹੀਂ ਗਏ ਤਾਂ ਲਹਿਣਾ ਜੀ ਨੇ ਕਿਹਾ ਮੈਂ ਤੁਹਾਡਾ ਸੇਵਕ ਹਾਂ, ਸੇਵਕ ਗੁਰੂ ਨੂੰ ਛੱਡ ਕੇ ਕਿਸਤਰਾਂ ਜਾ ਸਕਦਾ ਹੈ। ਇਹ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ।