ਗੁਰੂਦੁਆਰਾ ਰੀਠਾ ਸਾਹਿਬ


ਇਹ ਗੁਰੂਦੁਆਰਾ ਸਾਹਿਬ ਉਤਰਾਖੰਡ ਦੇ ਚੰਪਾਵਤ ਜਿਲ੍ਹੇ ਵਿੱਚ ਹੈ, ਗੁਰੂ ਜੀ ਚਲਦੇ ਚਲਦੇ ਇਕ ਦਰਖਤ ਦੀ ਛਾਂ ਹੇਠਾਂ ਬੈਠ ਗਏ, ਉਥੇ ਨੇੜੇ ਹੀ ਕੁਝ ਜੋਗੀ ਰਹਿ ਰਹੇ ਸਨ, ਉਹਨਾਂ ਨੂੰ ਗੁਰੂ ਜੀ ਨੂੰ ਪੁਛਿਆ ਕਿ ਤੁਸੀਂ ਜੋਗੀ ਹੋ, ਗੁਰੂ ਜੀ ਕਹਿਣ ਲਗੇ ਕਿ ਜੋਗੀ ਕੌਣ ਹੁੰਦਾ ਹੈ ਤਾਂ ਜੋਗੀਆਂ ਨੇ ਕਿਹਾ ਕਿ ਜਿਹੜੇ ਇਕਾਂਤ ਵਿੱਚ ਬੈਠ ਕੇ ਪਰਮਾਤਮਾ ਦੀ ਭਗਤੀ ਕਰਨ ਉਹ ਜੋਗੀ ਹੁੰਦੇ ਹਨ, ਗੁਰੂ ਜੀ ਕਹਿਣ ਲਗੇ ਕਿ ਅਸਲੀ ਜੋਗੀ ਉਹ ਹੈ ਜੋ ਆਪਣੇ ਪਰਿਵਾਰ ਵਿੱਚ ਰਹਿ ਕੇ ਸਾਰੀਆਂ ਸਮਾਜਿਕ ਜਿਮੇਦਾਰੀਆ ਨਿਭਾਂਦੇ ਹੋਏ ਪਰਮਾਤਮਾ ਦੀ ਭਗਤੀ ਕਰੇ। ਕੁਝ ਕੁ ਸਮੇਂ ਬਾਅਦ ਭਾਈ ਮਰਦਾਨਾ ਜੀ ਨੇ ਕਿਹਾ ਕਿ ਗੁਰੂ ਜੀ ਭੁੱਖ ਲਗੀ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਮਰਦਾਨੇ ਜੋਗੀਆਂ ਨੂੰ ਪੁਛ ਕੇ ਕੁਝ ਖਾਣ ਨੂੰ ਲੈ ਆ, ਮਰਦਾਨਾ ਜੋਗੀਆਂ ਕੋਲ ਗਿਆ ਤੇ ਕਿਹਾ ਕਿ ਮੈਨੂੰ ਕੁਝ ਖਾਣ ਲਈ ਚਾਹੀਦਾ ਹੈ ਕਿ ਤੁਸੀਂ ਮੈਨੂੰ ਕੁਝ ਖਾਣ ਲਈ ਦੇ ਸਕਦੇ ਹੋ ਤਾਂ ਜੋਗੀਆਂ ਨੇ ਗੁਸੇ ਵਿੱਚ ਕਿਹਾ ਕਿ ਤੇਰਾ ਗੁਰੂ ਉਪਦੇਸ਼ ਤਾਂ ਬਹੁਤ ਦਿੰਦਾ ਹੈ ਪਰ ਤੈਨੂੰ ਖਾਣ ਲਈ ਕੁਝ ਨਹੀਂ ਦੇ ਸਕਦਾ, ਭਾਈ ਮਰਦਾਨਾ ਜੀ ਨੇ ਆ ਕੇ ਉਸ ਤਰ੍ਹਾਂ ਹੀ ਗੁਰੂ ਜੀ ਨੂੰ ਦਸ ਦਿਤਾ। ਗੁਰੂ ਜੀ ਨੇ ਕਿਹਾ ਮਰਦਾਨੇ ਇਹ ਰੀਠੇ ਦੇ ਪੇੜ ਤੋਂ ਰੀਠੇ ਤੋੜ ਲਉ ਆਪ ਵੀ ਖਾਵੋ ਤੇ ਜੋਗੀਆਂ ਨੂੰ ਵੀ ਖੁਆਉ, ਵੇਸੈ ਤਾਂ ਰੀਠੇ ਬਹੁਤ ਕੌੜੇ ਹੁੰਦੇ ਹਨ ਪਰ ਮਰਦਾਨਾ ਗੁਰੂ ਜੀ ਦੀ ਹੁਕਮ ਮੰਨ ਕੇ ਰੀਠੇ ਤੋੜਨ ਲਗਾ ਜਦੋਂ ਰੀਠੇ ਤੋੜ ਕੇ ਖਾਧੇ ਤਾਂ ਉਹ ਸ਼ਹਿਦ ਨਾਲੋ ਵੀ ਮਿਠੇ ਸਨ ਭਾਈ ਮਰਦਾਨਾ ਜੀ ਨੇ ਜੋਗੀਆਂ ਨੂੰ ਵੀ ਮਿਠੇ ਰੀਠੇ ਦਿਤੇ ਜੋਗੀ ਉਹ ਦੇਖ ਕੇ ਹੈਰਾਨ ਹੋ ਗਏ ਉਹਨਾਂ ਨੇ ਆਪਣੀਆਂ ਸ਼ਕਤੀਆ ਨਾਲ ਆਪਣੇ ਦਰਖਤ ਦੇ ਰੀਠੇ ਮਿਠੇ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋਏ, ਉਹ ਸਮਝ ਗਏ ਕਿ ਗੁਰੂ ਜੀ ਪਰਮਾਤਮਾ ਦੇ ਬਹੁਤ ਨੇੜੇ ਹਨ, ਉਹ ਉਠ ਕੇ ਗੁਰੂ ਜੀ ਕੌਲ ਆਏ ਤੇ ਮਾਫੀ ਮੰਗਣ ਲਗੇ, ਗੁਰੂ ਜੀ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਤੇ ਕਿਹਾ ਗੁਰੂ ਜੀ ਨੇ ਕਿਹਾ ਕਿ ਵਹਿਮਾਂ ਭਰਮਾਂ ਨੂੰ ਛੱਡ ਕੇ ਪਰਮਾਤਮਾ ਦੀ ਸੱਚੀ ਭਗਤੀ ਕਰੋ। ਅਜ ਵੀ ਇਸ ਗੁਰੂਦੁਆਰਾ ਸਾਹਿਬ ਮਿਠੇ ਰੀਠਿਆਂ ਦਾ ਪਰਸਾਦ ਮਿਲਦਾ ਹੈ।