ਗੁਰੂ ਜੀ ਦਾ ਜਾਦੂਗਰਨੀ ਨੂਰ ਸਾਹ ਨਾਲ ਮੇਲ


ਅਸਾਮ ਦੇ ਸ਼ਹਿਰਾਂ ਵਿੱਚੋ ਨਿਕਲਦੇ ਹੋਏ ਗੁਰੂ ਜੀ ਇਕ ਜਗਾ ਤੇ ਰੁਕ ਗਏ ਤੇ ਇੱਕ ਦਰਖਤ ਹੇਠਾਂ ਬੈਠ ਗਏ, ਮਰਦਾਨੇ ਨੇ ਕਿਹਾ ਕਿ ਗੁਰੂ ਜੀ ਇਹ ਸ਼ਹਿਰ ਤਾਂ ਬਹੁਤ ਸੋਹਣਾ ਲਗਦਾ ਪਿਆ ਹੈ, ਮੈਂ ਸ਼ਹਿਰ ਚਲਾ ਜਾਵਾਂ, ਮੈਨੂੰ ਭੁਖ ਵੀ ਲਗੀ ਹੈ ਗੁਰੂ ਜੀ ਨੇ ਕਿਹਾ ਕਿ ਮਰਦਾਨੇ ਧਿਆਨ ਨਾਲ ਜਾਵੀਂ ਇਥੋਂ ਦੇ ਲੋਕਾਂ ਨੂੰ ਤਾਂਤ੍ਰਿਕ ਵਿਦਿਆ ਆਂਉਦੀ ਹੌ। ਮਰਦਾਨਾ ਅਛਾ ਜੀ ਕਹਿ ਕੇ ਚਲਾ ਗਿਆ, ਥੋੜਾ ਦੂਰੀ ਤੇ ਉਸਨੇ ਦੇਖਿਆ ਕਿ ਕੁਝ ਔਰਤਾਂ ਪਾਣੀ ਭਰ ਰਹੀਆਂ ਸਨ, ਮਰਦਾਨੇ ਨੇ ਉਹਨਾਂ ਦੇ ਨੇੜੇ ਜਾ ਕੇ ਕਿਹਾ ਕਿ ਪਿਆਸ ਲਗੀ ਹੈ ਥੋੜਾ ਪਾਣੀ ਪਿਲਾ ਦੇਵੋ ਉਹਨਾਂ ਨੇ ਪਾਣੀ ਪਿਲਾਇਆ ਤੇ ਕਿਹਾ ਕਿ ਸਾਡੇ ਘਰ ਚਲੋ ਅਸੀ ਤੁਹਾਨੂੰ ਭੋਜਨ ਵੀ ਛਕਾਂਵਾਂਗੇ, ਮਰਦਾਨਾ ਜੀ ਨਾਲ ਚਲ ਪਏ, ਉਥੇ ਔਰਤਾਂ ਨੇ ਆਪਣੀ ਤਾਂਤਿ੍ਕ ਵਿਦਿਆ ਨਾਲ ਮਰਦਾਨਾ ਜੀ ਨੂੰ ਬੰਦੀ ਬਣਾ ਲਿਆ, ਅੰਤਰਜਾਮੀ ਗੁਰੂ ਜੀ ਨੇ ਦੇਖਿਆ ਕਿ ਮਰਦਾਨਾ ਉਹਨਾਂ ਦੀ ਕੈਦ ਵਿੱਚ ਹੈ ਤਾਂ ਗੁਰੂ ਜੀ ਓਥੇ ਪੰਹੁਚ ਗਏ, ਗੁਰੂ ਜੀ ਨੇ ਬਾਹਰੋਂ ਅਵਾਜ਼ ਦਿੱਤੀ ਕਿ ਸਾਡੇ ਬੰਦੇ ਨੂੰ ਛੱਡ ਦੇਵੋ ਤਾਂ ਉਹ ਸਾਰੀਆਂ ਬਾਹਰ ਆ ਗਈਆਂ ਤੇ ਗੁਰੂ ਜੀ ਉਪਰ ਵੀ ਮੰਤ੍ ਪੜਨੇ ਸ਼ੁਰੂ ਕਰ ਦਿੱਤੇ, ਗੁਰੂ ਜੀ ਉਪਰ ਉਹਨਾਂ ਮੰਤਾ੍ ਦਾ ਕੋਈ ਅਸਰ ਨਹੀਂ ਹੋਇਆ, ਉਹਨਾਂ ਨੇ ਆਪਣੀ ਮੁੱਖੀ ਨੂਰ ਸਾਹ ਨੂੰ ਬੁਲਾਇਆ, ਉਸਨੇ ਵੀ ਆਪਣੀਆਂ ਸਾਰੀਆਂ ਸ਼ਕਤੀਆ ਲਗਾ ਦਿੱਤੀਆਂ ਪਰ ਕੁਝ ਵੀ ਨਾ ਹੋਇਆ, ਗੁਰੂ ਜੀ ਨੇ ਕੀਰਤਨ ਸ਼ੁਰੂ ਕਰ ਦਿੱਤਾ, ਕੀਰਤਨ ਸੁਣ ਕੇ ਜਾਦੂਗਰ ਔਰਤਾਂ ਦਾ ਮੰਨ ਸਾਫ ਹੋ ਗਿਆ ਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਢਹਿ ਪਇਆਂ ਤੇ ਕਹਿਣ ਲਗੀਆਂ ਕੀ ਅਸੀ ਬਹੁਤ ਪਾਪ ਕੀਤੇ ਹਨ, ਗੁਰੂ ਜੀ ਨੇ ਸਮਝਾਇਆ ਕਿ ਤੰਤ੍ ਮੰਤ੍ ਛਡ ਕੇ ਵਾਹਿਗੁਰੂ ਦਾ ਸਿਮਰਨ ਕਰੋ ਤੇ ਸਚੀ ਸੁਚੀ ਕਿਰਤ ਕਰਕੇ ਸਮੁਚੀ ਮਨੁੱਖ ਜਾਤੀ ਦੀ ਸੇਵਾ ਕਰੋ, ਪਰਮਾਤਮਾ ਤੁਹਾਡਾ ਭਲਾ ਕਰੇਗਾ। ਕੌਡਾ ਰਾਖਸ ਦੀ ਸਾਖੀ ਗੁਰੂ ਜੀ ਮੱਧ ਭਾਰਤ ਦੇ ਜੰਗਲਾਂ ਪਹਾੜਾ ਵਿੱਚ ਦੀ ਹੁੰਦੇ ਹੋਏ ਦੱਖਣ ਵੱਲ ਨੂੰ ਤੁਰ ਪਏ, ਰਸਤੇ ਵਿੱਚ ਉਹਨਾਂ ਨੂੰ ਪਤਾ ਲਗਾ ਕਿ ਇਸ ਇਲਾਕੇ ਵਿੱਚ ਇਕ ਰਾਖਸ਼ਸ਼ ਰੰਹਿਦਾ ਹੈ, ਜਿਹੜਾ ਕਿ ਆਉਣ ਜਾਣ ਵਾਲੇ ਰਾਹੀਆਂ ਨੂੰ ਮਾਰ ਕੇ ਖਾ ਜਾਂਦਾ ਹੈ, ਗੁਰੂ ਜੀ ਨੇ ਇਸ ਨੂੰ ਸੁਧਾਰਨ ਦਾ ਫ਼ੈਸਲਾ ਕੀਤਾ ਤੇ ਉਥੇ ਰੁਕ ਗਏ। ਮਰਦਾਨੇ ਨੇ ਕਿਹਾ ਕਿ ਗੁਰੂ ਜੀ ਭੁੱਖ ਲਗੀ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਜੰਗਲ ਵਿੱਚੋਂ ਕੁਝ ਲਭ ਕੇ ਖਾ ਲਉ, ਮਰਦਾਨਾ ਜੀ ਗੁਰੂ ਜੀ ਦਾ ਹੁਕਮ ਮੰਨ ਕੇ ਨਿਕਲ ਪਏ, ਥੋੜਾ ਦੂਰ ਗਏ ਕੌਡਾ ਰਾਕਸ਼ ਮਿਲ ਗਿਆ, ਉਸਨੇ ਮਰਦਾਨਾ ਜੀ ਨੂੰ ਬੰਦੀ ਬਣਾ ਲਿਆ ਤੇ ਕੜਾਹੇ ਵਿੱਚ ਤੇਲ ਗਰਮ ਕਰਨਾ ਰਖ ਦਿੱਤਾ, ਉਹ ਬੜਾ ਖੁਸ਼ ਸੀ ਕਿ ਉਹ ਬੜੇ ਦਿਨਾਂ ਬਾਅਦ ਰਜ ਕੇ ਭੋਜਨ ਕਰੇਗਾ, ਮਰਦਾਨਾ ਇਹ ਦੇਖ ਕੇ ਡਰ ਗਿਆ ਤੇ ਉਸਨੇ ਵਾਹਿਗੁਰੂ, ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ, ਜਾਣੀ ਜਾਣ ਗੁਰੂ ਜੀ ਮਰਦਾਨੇ ਦੀ ਪੁਕਾਰ ਸੁਣ ਕੇ ਉਥੇ ਪਹੁੰਚ ਗਏ, ਬਾਲਾ ਜੀ ਉਹਨਾਂ ਦੇ ਨਾਲ ਸਨ, ਗੁਰੂ ਜੀ ਨੇ ਕੌਡੇ ਰਾਕਸ਼ ਨੂੰ ਕਿਹਾ ਕਿ ਤੂੰ ਪਹਿਲਾਂ ਸਾਨੂੰ ਖਾ ਲੈ, ਕੌਡਾ ਮੰਨ ਗਿਆ, ਜਿਸ ਤਰ੍ਹਾਂ ਹੀ ਗੁਰੂ ਜੀ ਨੇ ਆਪਣਾ ਪੈਰ ਤੇਲ ਦੇ ਕੜਾਹੇ ਵਿੱਚ ਪਾਇਆ ਤਾਂ ਤੇਲ ਇਕਦਮ ਠੰਡਾ ਹੋ ਗਿਆ, ਕੌਡਾ ਸਮਝ ਗਿਆ ਕਿ ਗੁਰੂ ਜੀ ਬਹੁਤ ਪੰਹੁਚੇ ਹੋਏ ਹਨ, ਉਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਮਿੰਨਤਾ ਕਰਨ ਲਗਾ ਕਿ ਉਸਦੇ ਗੁਨਾਹ ਮਾਫ ਕਰ ਦਿਉ, ਗੁਰੂ ਜੀ ਨੇ ਕਿਹਾ ਕਿ ਉਸ ਪਰਮਾਤਮਾ ਦੀ ਭਗਤੀ ਕਰਿਆ ਕਰੋ ਤੇ ਮਨੁੱਖਾਂ ਨੂੰ ਮਾਰ ਕੇ ਖਾਣ ਦੀ ਜਗ੍ਹਾ ਤੇ ਮਨੁੱਖਤਾ ਦੀ ਸੇਵਾ ਕਰਿਆ ਕਰੋ, ਕੌਡੇ ਨੇ ਗੁਰੂ ਜੀ ਦਾ ਹੁਕਮ ਪ੍ਰਵਾਨ ਕੀਤਾ।