ਸਿੱਧਾ ਨਾਲ ਚਰਚਾ


ਚੱਲਦੇ ਚੱਲਦੇ ਗੁਰੂ ਜੀ ਨੇਪਾਲ ਤੇ ਪੱਛਮੀ ਤਿੱਬਤ ਵਿੱਚ ਦੀ ਹੋ ਕੇ ਕੈਲਸ਼ ਪਰਬਤ ਚੜ ਕੇ ਮਾਨ ਸਰੋਵਰ ਤੇ ਪਹੁੰਚ ਗਏ, ਉਥੇ ਉਹਨਾਂ ਦੀ ਮੁਲਾਕਾਤ ਸਿੱਧਾ ਨਾਲ ਹੋਈ, ਸਿੱਧ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸਨ, ਸਿੱਧਾ ਨੇ ਗੁਰੂ ਜੀ ਨਾਲ ਧਰਮ ਬਾਰੇ ਬਹੁਤ ਚਰਚਾ ਕੀਤੀ ਤਾਂ ਗੁਰੂ ਜੀ ਨੇ ਸਮਝਾਇਆ ਕਿ ਅਸਲੀ ਧਰਮ ਦੁਨੀਆਂ ਤੋਂ ਦੂਰ ਲੁਕ ਕੇ ਵਿਹਲੇ ਬਹਿਣ ਤੇ ਪਿਆਲੇ ਪੀ ਕੇ ਮਸਤ ਰਹਿਣ ਵਿੱਚ ਨਹੀਂ, ਸਗੋਂ ਦੁਨੀਆਂ ਵਿੱਚ ਰਹਿ ਕੇ ਆਪਣੇ ਫਰਜ਼ ਨਿਭਾਈਏ, ਸੰਸਾਰ ਦੇ ਲੋਕਾਂ ਦੀ ਸੇਵਾ ਕਰੀਏ, ਪਰਮਾਤਮਾ ਦਾ ਨਾਮ ਜਪੀਏ ਤੇ ਹੋਰਨਾਂ ਨੂੰ ਵੀ ਜਪਾਈਏ, ਧਰਮ ਦੀ ਕਿਰਤ ਤੇ ਪਰਓੁਪਕਾਰ ਹੀ ਅਸਲੀ ਪੂਜਾ ਹੈ। ਗੁਰੂ ਜੀ ਨਾਲ ਗਿਆਨ ਗੋਸਟ ਕਰਨ ਤੋਂ ਬਾਅਦ ਸਿੱਧ ਮੰਨ ਗਏ ਕਿ ਉਹਨਾਂ ਦੀ ਰਾਹ ਗਲਤ ਹੈ, ਉਹਨਾਂ ਸਭਨਾਂ ਨੇ ਗੁਰੂ ਜੀ ਦੇ ਦਸੇ ਰਸਤੇ ਤੇ ਚੱਲਣ ਦੀ ਪ੍ਣ ਕੀਤਾ।