ਵਹਿਮਾਂ ਭਰਮਾਂ ਦਾ ਖੰਡਨ


ਗੁਰੂ ਜੀ ਪਾਨੀਪਤ ਆਦਿ ਤੋਂ ਹੁੰਦੇ ਹੋਏ ਹਰਦੁਆਰ ਪਹੁੰਚੇ, ਉਹਨਾਂ ਨੇ ਦੇਖਿਆਂ ਕਿ ਲੋਕ ਗੰਗਾ ਵਿੱਚ ਖੜੋ ਕੇ ਚੜਦੇ ਪਾਸੇ ਨੂੰ ਮੂੰਹ ਕਰਕੇ ਸੂਰਜ ਵੱਲ ਨੂੰ ਪਾਣੀ ਸੁੱਟ ਰਹੇ ਸਨ, ਜਦੋ ਗੁਰੂ ਜੀ ਨੇ ਪੁਛਿਆ ਕਿ ਇਹ ਕੀ ਕਰ ਰਹੇ ਹੋ ਤਾਂ ਲੋਕਾਂ ਨੇ ਕਿਹਾ ਅਸੀਂ ਪਰਲੋਕ ਵਿੱਚ ਜਾ ਚੁੱਕੇ ਆਪਣੇ ਵਡੇਰਿਆਂ ਨੂੰ ਪਾਣੀ ਦੇ ਰਹੇ ਹਾਂ, ਗੁਰੂ ਜੀ ਨੇ ਉਹਨਾਂ ਨੂੰ ਕਝ ਨਹੀਂ ਕਿਹਾ ਤੇ ਆਪ ਜਲਦੀ ਜਲਦੀ ਪੱਛਮ ਵੱਲ ਪਾਣੀ ਸੁੱਟਣ ਲਗ ਗਏ, ਲੋਕਾਂ ਨੇ ਪੁਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਗੁਰੂ ਜੀ ਨੇ ਕਿਹਾ ਕਿ ਮੇਰੇ ਖੇਤ ਪੰਜਾਬ ਵਿੱਚ ਹਨ ਮੈਂ ਉਹਨਾ ਨੂੰ ਪਾਣੀ ਦੇ ਰਿਹਾ ਹਾਂ ਤਾਂ ਲੋਕ ਹੱਸ ਪਏ ਕਿ ਇਥੋਂ ਪਾਣੀ ਪੰਜਾਬ ਕਿਵੇਂ ਪਹੁੰਚ ਜਾਵੇਗਾ, ਗੁਰੂ ਜੀ ਨੇ ਕਿਹਾ ਕਿ ਜੇ ਤੁਹਾਡਾ ਪਾਣੀ ਪਿਤਰ ਲੋਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਪੰਜਾਬ ਕਿਉਂ ਨਹੀਂ ਪਹੁੰਚ ਸਕਦਾ, ਲੋਕਾਂ ਕੋਲ ਕੋਈ ਜਵਾਬ ਨਹੀਂ ਸੀ ਉਹਨਾਂ ਦੀਆਂ ਅਖਾਂ ਖੁਲ੍ਹ ਗਈਆਂ, ਗੁਰੂ ਜੀ ਨੇ ਲੋਕਾ ਨੂੰ ਵਹਿਮਾਂ ਭਰਮਾਂ ਦੀ ਤਿਆਗ ਕਰਕੇ ਸੱਚੇ ਪਰਮਾਤਮਾ ਦੀ ਭਗਤੀ ਦੀ ਉਪਦੇਸ਼ ਦਿਤਾ।