ਜਨਮ ਸਾਖੀ ਗੁਰੂ ਨਾਨਕ ਦੇਵ ਜੀ


ਜਦੋ ਨਾਨਕ ਜੀ ਥੋੜੇ ਵਡੇ ਹੋਏ ਤਾ ਪਿਤਾ ਕਾਲੂ ਜੀ ਨੇ ਕਿਹਾ ਕਿ ਤੁਸੀ ਥੋੜੇ ਘਰ ਦੇ ਕੰਮ ਕਰਿਆ ਕਰੋ ਭਾਂਵੇ ਗਾਵਾਂ ਤੇ ਮਝਾ ਨੂੰ ਜੰਗਲ ਵਿਚ ਚਰਾ ਲਿਆਇਆ ਕਰੋ ਪਿਤਾ ਜੀ ਦਾ ਹੁਕਮ ਮਨ ਕੇ ਨਾਨਕ ਜੀ ਜੰਗਲ ਵਿਚ ਗਾਵਾਂ ਤੇ ਮਝਾ ਨੂੰ ਚਰਾਣ ਲੈ ਕੇ ਜਾਣ ਲਗ ਗਏ, ਇਕ ਦਿਨ ਗਾਵਾਂ ਤੇ ਮਝਾ ਚਰ ਰਹੀਆ ਸੀ ਤੇ ਨਾਨਕ ਜੀ ਭਗਤੀ ਵਿਚ ਬੈਠ ਗਏ ਉਹਨਾ ਨੂੰ ਪਤਾ ਹੀ ਨਹੀ ਚਲਿਆ ਕਿ ਕਦੋ ਗਾਵਾਂ ਤੇ ਮਝਾ ਨਾਲ ਦੇ ਪਿੰਡ ਕਿਸੇ ਕਿਸਾਨ ਦੇ ਖੇਤ ਵਿਚ ਵੜ ਗਇਆ ਤੇ ਉਹਨਾ ਨੇ ਕਿਸਾਨ ਦਾ ਸਾਰਾ ਖੇਤ ਉਜਾੜ ਦਿਤਾ ਜਦੋ ਕਿਸਾਨ ਆਇਆ ਉਸ ਨੇ ਦੇਖਿਆ ਕਿ ਸਾਰਾ ਖੇਤ ਉਜੜ ਗਿਆ ਹੈ ਤਾਂ ਉਹ ਦੋੜ ਕੇ ਰਾਏ ਬੁਲਾਰ ਜੀ ਕੋਲ ਗਿਆ ਤੇ ਕਹਿਣ ਲਗਾ ਕਿ ਮੇਰੀ ਸਾਰੀ ਫਸਲ ਦਾ ਮੈਨੁੂੰ ਮੁਆਵਜਾ ਦਿਤਾ ਜਾਏ ਤਾਂ ਨਾਨਕ ਜੀ ਨੂੰ ਪੁਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਹਿਲਾ ਫਸਲ ਚੈਕ ਕੀਤੀ ਜਾਵੇ ਜਦੋ ਕੁਝ ਬੰਦੇ ਫਸਲ ਚੈਕ ਕਰਨ ਗਏ ਤਾਂ ਸਾਰੀ ਫਸਲ ਠੀਕ ਸੀ ਸਾਰੇ ਦੇਖ ਕੇ ਬੁਹਤ ਹੈਰਾਨ ਹੋਏ ਇਥੇ ਅਜ ਗੁਰਦੁਆਰਾ ਕਿਆਰਾ ਸਾਹਿਬ ਹੈ਼