ਗੁਰੂ ਹਰਿਕਿ੍ਸ਼ਨ ਜੀ

ਰਾਮਰਾਇ ਦੀ ਵਿਰੋਧਤਾ

ਸਾਖੀ 2
ਪੜ੍ਹਨ ਦੀ ਤਰੱਕੀ 2 / 6

ਜਦੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਆਈ ਦਾ ਤਿਲਕ ਲੱਗਾ, ਉਸ ਵੇਲੇ ਰਾਮਰਾਇ ਦਿੱਲੀ ਬਾਦਸ਼ਾਹ ਦੇ ਦਰਬਾਰ ਵਿੱਚ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਗੁਰ-ਗੱਦੀ ਉਸਦੇ ਛੋਟੇ ਭਰਾ ਨੂੰ ਮਿਲ ਗਈ ਹੈ, ਤਾਂ ਉਸਨੂੰ ਬਹੁਤ ਗੁੱਸਾ ਆਇਆ। ਉਹ ਔਰੰਗਜ਼ੇਬ ਪਾਸ ਚਲਾ ਗਿਆ ਤੇ ਕਹਿਣ ਲੱਗਾ ਕਿ ਮੈਂ ਗੁਰੂ ਹਰਿਰਾਇ ਜੀ ਦਾ ਵੱਡਾ ਪੁੱਤਰ ਹਾਂ। ਗੁਰ-ਗੱਦੀ ਤੇ ਮੇਰਾ ਹੱਕ ਸੀ। ਪਰ ਮੇਰੇ ਛੋਟੇ ਭਰਾ ਨੂੰ ਗੁਰ-ਗੱਦੀ ਬਖਸ਼ੀ ਗਈ ਕਿਉਂਕਿ ਮੈਂ ਤੁਹਾਡਾ ਵਫ਼ਾਦਾਰ ਹਾਂ।

ਔਰੰਗਜ਼ੇਬ ਬਹੁਤ ਚਲਾਕ ਸੀ। ਉਸਨੇ ਸੋਚਿਆ ਕਿ ਵੱਡਾ ਭਰਾ ਮੇਰੇ ਕਾਬੂ ਵਿੱਚ ਹੈ, ਛੋਟੇ ਨੂੰ ਵੀ ਬੁਲਾ ਲੈਂਦੇ ਹਾਂ, ਆਪੇ ਲੜ ਮਰਨਗੇ।

ਉਸਨੂੰ ਗੁਰੂ ਹਰਿਰਾਇ ਜੀ ਦੀ ਆਗਿਆ ਦਾ ਪਤਾ ਸੀ। ਉਹ ਸਮਝ ਗਿਆ ਕਿ ਗੁਰੂ ਜੀ ਸ਼ਾਹੀ ਸੱਦਾ ਮੰਨ ਕੇ ਨਹੀਂ ਆਉਣ ਲੱਗੇ। ਇਸਲਈ ਕੋਈ ਹੋਰ ਢੰਗ ਵਰਤਣਾ ਪਵੇਗਾ।