ਗੁਰੂ ਅਰਜਨ ਦੇਵ ਜੀ ਦਾ ਜਨਮ ਗੁਰੂ ਰਾਮਦਾਸ ਜੀ ਦੇ ਘਰ ਗੋਇੰਦਵਾਲ ਵਿੱਚ ੧੯ ਵੈਸਾਖ ੧੬੨੦ ਨੂੰ ਹੋਇਆ। ਆਪ ਪੜਾਈ ਵਿੱਚ ਸ਼ੁਰੂ ਤੋਂ ਹੀ ਬਹੁਤ ਹੋਣਹਾਰ ਸਨ।
ਗੁਰੂ ਅਮਰਦਾਸ ਜੀ ਨੇ ਆਪ ਬਾਰੇ ਕਿਹਾ ਸੀ “ਦੋਹੁਿਤਾ ਬਾਣੀ ਕਾ ਬੋਹਿਥਾ”। ਆਪ ਜੀ ਸੁਭਾਅ ਦੇ ਬਹੁਤ ਹੀ ਸ਼ਾਂਤ ਤੇ ਸੰਤ-ਸਰੂਪ ਸਨ। ਆਪਣੇ ਪਿਤਾ ਜੀ ਨੂੰ ਮੁਕਤੀ ਦਾਤਾ ਗੁਰੂ ਸਮਝ ਕੇ ਉਨ੍ਹਾਂ ਦੀ ਸੇਵਾ ਕਰਦੇ ਤੇ ਆਗਿਆ ਪਾਲਦੇ ਸਨ।
ਆਪ ਜੀ ਦਾ ਵਿਆਹ ੨੩ ਹਾਰ ਸੰਮਤ ੧੬੨੬ ਨੂੰ ਮਉ ਪਿੰਡ, ਤਹਿਸੀਲ ਫਿਲੌਰ ਜਿਲਾ ਜਲੰਧਰ ਵਿੱਚ ਸ਼ੀ੍ ਕਿ੍ਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ।
੨੧ ਹਾੜ ਸੰਮਤ ੧੬੫੨ ਨੂੰ ਆਪ ਜੀ ਦੇ ਘਰ ਪੁੱਤਰ ਦਾ ਜਨਮ ਹੋਇਆ।