ਇਕ ਵਾਰ ਗੁਰੂ ਜੀ ਸਿੱਖਾਂ ਨੂੰ ਤੇ ਭਾਈ ਲਹਿਣਾ ਜੀ ਨੂੰ ਨਾਲ ਲੈ ਕੇ ਜੰਗਲ ਵੱਲ ਚੱਲ ਪਏ। ਥੋੜੀ ਦੂਰ ਗਏ ਤਾਂ ਰਸਤੇ ਵਿੱਚ ਪੈਸੇ ਖਿਲਰੇ ਪਏ ਸਨ। ਕਈ ਸਿੱਖਾਂ ਨੇ ਪੈਸੇ ਚੁੱਕੇ ਤੇ ਉੱਥੋਂ ਹੀ ਵਾਪਸ ਚਲੇ ਗਏ।
ਹੋਰ ਅੱਗੇ ਗਏ ਤਾਂ ਰੁਪਏ ਖਿਲਰੇ ਪਏ ਸਨ। ਸਿੱਖਾਂ ਨੇ ਆਪਣੀਆਂ ਝੋਲੀਆਂ ਭਰੀਆਂ ਤੇ ਵਾਪਸ ਆ ਗਏ।
ਹੁਣ ਗੁਰੂ ਜੀ ਨਾਲ ਭਾਈ ਲਹਿਣਾ ਜੀ ਤੇ ਦੋ ਸਿੱਖ ਹੀ ਰਹਿ ਗਏ। ਅੱਗੇ ਗਏ ਤਾਂ ਕੋਈ ਮੁਰਦਾ ਚਿੱਟੀ ਚਾਦਰ ਨਾਲ ਢੱਕਿਆ ਪਿਆ ਸੀ।
ਗੁਰੂ ਜੀ ਮੁਰਦੇ ਕੋਲ ਜਾ ਕੇ ਖੱਬੇ ਹੋ ਗਏ ਤੇ ਕਹਿਣ ਲੱਗੇ ਮੁਰਦਾ ਖਾਓ, ਇਹ ਸੁਣ ਕੇ ਦੋਵੇਂ ਸਿੱਖ ਪਿੱਛੇ ਹਟ ਗਏ।
ਤਾਂ ਭਾਈ ਲਹਿਣਾ ਜੀ ਨੇ ਕਿਹਾ, ਸੱਚੇ ਪਾਤਸ਼ਾਹ ਕਿਹੜੇ ਪਾਸਿਓਂ ਕਾਵਾਂ, ਪੈਰਾਂ ਵੱਲੋਂ ਕਿ ਸਿਰ ਵੱਲੋਂ।
ਗੁਰੂ ਜੀ ਨੇ ਕਿਹਾ ਕਿ ਵਿੱਚਕਾਰੋਂ। ਇਹ ਸੁਣਕੇ ਭਾਈ ਲਹਿਣਾ ਜੀ ਨੇ ਮੁਰਦੇ ਉੱਪਰੋਂ ਚਾਦਰ ਹਟਾਈ ਤਾਂ ਦੇਖਿਆ ਕਿ ਚਾਦਰ ਹੇਠਾਂ ਮੁਰਦਾ ਹੈ ਹੀ ਨਹੀਂ।
ਲਹਿਣਾ ਜੀ ਦੇ ਹੁਕਮ ਮੰਨਣ ਦੇ ਗੁਣ ਨੇ ਸਭ ਨੂੰ ਇਹ ਯਕੀਨ ਦਵਾਇਆ ਕਿ ਲਹਿਣਾ ਜੀ ਵਿੱਚ ਹੀ ਗੁਰਗੱਦੀ ਸੰਭਾਲਣ ਦੀ ਯੋਗਤਾ ਹੈ।